Random Video

75 ਸਾਲਾਂ ਤੋਂ ਗੁਰਦੁਆਰੇ 'ਚ ਸੰਭਾਲਿਆ ਰੱਖਿਆ ਕੁਰਾਨ ਸਿੱਖਾਂ ਨੇ ਮੁਸਲਿਮ ਭਾਈਚਾਰੇ ਨੂੰ ਸੌਂਪਿਆ | OneIndia Punjabi

2022-09-16 2 Dailymotion

ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਬੁੱਟਰ ਦੀ ਗੁਰਦੁਆਰਾ ਸਿੰਘ ਸਭਾ ਕਮੇਟੀ ਵੱਲੋਂ 1938 ਵੇਲੇ ਦੀ ਸੰਭਾਲ ਕੇ ਰੱਖੀ ਕੁਰਾਨ ਸ਼ਰੀਫ਼ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰ ਕੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧੀ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਗੁਰਮੇਜ ਸਿੰਘ ਨੇ ਦੱਸਿਆ ਕਿ 1947 ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਵਿਚ ਇੱਕ ਮਸਜਿਦ ਸੀ ਤੇ ਵੰਡ ਸਮੇਂ ਮੁਸਲਮਾਨ ਪਰਿਵਾਰ ਪਿੰਡ ਛੱਡ ਕੇ ਚਲੇ ਗਏ, ਪ੍ਰੰਤੂ 1938 ਵਿਚ ਸੁਸ਼ੋਭਿਤ ਕੀਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਨੂੰ ਮਸਜਿਦ ਵਿਚ ਛੱਡ ਗਏ ।ਗੁਰਮੇਜ ਸਿੰਘ ਨੇ ਦੱਸਿਆ ਕਿ 47 ਦੀ ਵੰਡ ਉਪਰੰਤ ਮਸਜਿਦ ਨੂੰ ਗੁਰਦੁਆਰਾ ਸਾਹਿਬ ਵਿਚ ਤਬਦੀਲ ਕਰ ਦਿੱਤਾ ਗਿਆ।